ਲੁਧਿਆਣਾ ਦੇ ਮਾਡਲ ਟਾਊਨ ਵਿਚ 86 ਸਾਲਾ ਬਜ਼ੁਰਗ ਦੀ ਐੱਨ. ਆਰ. ਆਈ. ਗੁਆਂਢੀ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਕੁੱਟਮਾਰ ਵਿਚ ਉਸ ਦੀ ਪੱਗੜੀ ਵੀ ਉੱਤਰ ਗਈ। ਪੀੜਤ ਮੁਤਾਬਕ ਕੈਨੇਡਾ ਤੋਂ ਪਰਤਣ ਤੋਂ ਬਾਅਦ ਉਹ ਉਨ੍ਹਾਂ ਨਾਲ ਅਕਸਰ ਸਿਰਫ ਇਸ ਲਈ ਝਗੜਦਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਪੜ੍ਹਾਇਆ ਹੈ ਅਤੇ 40 ਸਾਲ ਪਹਿਲਾਂ ਘੱਟ ਨੰਬਰ ਦਿੱਤੇ ਸਨ। ਘਟਨਾ ਬਾਰੇ ਜਦੋਂ ਬਜ਼ੁਰਗ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮਾਮਲੇ ਵਿਚ ਸੀ. ਸੀ. ਟੀ. ਵੀ. ਫੂਟੇਜ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਪੀੜਤ ਜੋਗਿੰਦਰ ਸਿੰਘ ਬਿੰਦਰਾ ਦੇ ਬਿਆਨ ’ਤੇ ਮੁਲਜ਼ਮ ਕੁਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾ ਕਰਨ ਵਾਲਾ ਗੁਆਂਢੀ ਕੁਲਬੀਰ 40 ਸਾਲ ਪਹਿਲਾਂ ਕਾਲਜ ਵਿਚ ਉਸ ਕੋਲ ਪੜ੍ਹਦਾ ਸੀ। ਉਸ ਦੇ ਨੰਬਰ ਘੱਟ ਆਏ ਸਨ। ਉਦੋਂ ਤੋਂ ਮੁਲਜ਼ਮ ਉਨ੍ਹਾਂ ਨਾਲ ਰੰਜਿਸ਼ ਰੱਖਦਾ ਹੈ।
.
Given low marks 40 years ago, the NRI who returned from Canada made fun of the old teacher.
.
.
.
#canadanews #ludhiananews #punjablatestnews
~PR.182~